ਮੇਰਾ ਦਰਦ

Rate this post

ਵਿੱਚ ਤੂਫਾਨਾ ਖੜਨਾ ਪੈਂਦਾ,

ਨਾਲ ਮੁਕੱਦਰਾਂ ਲੜਨਾ ਪੈਂਦਾ,

ਸੋਨੇ ਵਾਂਗੂ ਚਮਕਣ ਦੇ ਲਈ,

ਭੱਠੀ ਦੇ ਵਿੱਚ ਸੜਨਾ ਪੈਂਦਾ,

ਗੱਲੀਂ-ਬਾਤੀ ਗੱਲ ਬਣੇ ਨਾ,

ਮਿਹਨਤ ਦੇ ਹੜ ਵਿੱਚ ਹੜਨਾ ਪੈਂਦਾ,

ਸਬਰ-ਸ਼ੁਕਰ ਤੇ ਸਿਦਕ ਦਾ ਪੱਲਾ,

ਹਰਦਮ ਯਾਰੋ ਫੜਨਾ ਪੈਂਦਾ,

ਇਸ਼ਕ ਨਮਾਜ਼ਾਂ ਜਿਹਨਾਂ ਪੜੀਆਂ,

ਕੱਚਿਆਂ ਤੇ ਵੀ ਤਰਨਾ ਪੈਂਦਾ,

ਹੱਕ-ਸੱਚ ਤੇ ਅਣਖ ਦੀ ਖਾਤਰ,

ਸੂਲੀ ਵੀ ਇਥੇ ਚੜਨਾ ਪੈਂਦਾ,

ਜਦ ਕੋਈ ਹੱਥ ਅਸਮਤ ਨੂੰ ਪਾਵੇ,

ਫਿਰ ਧੌਣ ਤੇ ਗੋਡਾ ਧਰਨਾ ਪੈਂਦਾ,

ਫਿਰ ਧੌਣ ਤੇ ਗੋਡਾ ……

Paramjit lalli

 

 

 

 

💥ਪਰਮਜੀਤ ਲਾਲੀ 💥

☎️98962-44038☎️

Leave a Comment