ਪੰਜਾਬੀ ਸ਼ਾਇਰੀ
ਮੈਂ ਤੈਨੂੰ ਇਸਕ ਕੀਤਾ
ਮੈਂ ਤੈਨੂੰ ਇਸਕ ਕੀਤਾ, ਤੂੰ ਇਸ਼ਕ ਮੇਰਾ ਕਬੂਲ ਕੀਤਾ, ਮੈਂ ਤੇਰੇ ਕਬੂਲਨਾਮੇ ਨੂੰ ਸਜਦਾ ਕੀਤਾ, ਤੂੰ ਬਣਿਆ ਖੁਦਾ ਮੇਰੇ ਇਸ਼ਕ ਦਾ, ਮੈਂ ਬਣ ਮੀਰਾਂ ਇਸ਼ਕ ਇਬਾਦਤ ਕੀਤਾ, ਤੂੰ ਬਣਿਆ ਚੰਨ ਅੰਬਰਾਂ ਦਾ ਸੱਜਣਾਂ, ਮੈਂ ਬਣਕੇ ਚਕੋਰ ਫੇਰ ਤੇਰਾ ਦੀਦਾਰ ਕੀਤਾ, ਤੂੰ ਜਿਸਮ ਬਣਿਆ ਇਸ਼ਕੇ ਦਾ ਮੇਰੇ, ਮੈਂ ਬਣ ਰੂਹ ਫੇਰ ਇਸ਼ਕ ਜਿੰਦਾ ਕੀਤਾ, ਰੂਹਦੀਪ ਰੂਹ
ਦੋ ਪਲ ਮੇਰੇ ਕੋਲ ਬਹਿ ਕੇ ਚਲਾ ਗਿਆ
ਪਲ ਮੇਰੇ ਕੋਲ ,ਬਹਿ ਕੇ ਚਲਾ ਗਿਆ। ਅਪਣਾ ਖਿਆਲ ਰੱਖੀਂ ,ਕਹਿ ਕੇ ਚਲਾ ਗਿਆ। ਗੱਲ ਦਿਲ ਦੀ ਜਬਾਂ ਤੇ ਆ ਕੇ ਰੁੱਕ ਗਈ, ਪੀੜ ਦਿਲ ਦੀ ਅੱਖਾਂ ‘ਚ ਸਹਿ ਕੇ ਚਲਾ ਗਿਆ। ਬੜੀ ਮੁਸ਼ਕਿਲ ਪੀੜ ਦਿਲ ਦੀ, ਅਸਾਂ ਦਬਾਈ, ਮਰਨਾ ਕਾਫ਼ਲਾ ਯਾਦਾਂ ਦਾ ਖਹਿ ਕੇ ਚਲਾ ਗਿਆ। ਦਿਨੇ ਖਿਆਲਾਂ ਚ ਰਹਿੰਦਾ ਏ ਖਿਆਲ ਤੇਰਾ, ਰਾਤੀਂ … Read more
ਮੇਰੀ ਮੁਹੱਬਤ
ਕਹਿੰਦਾ ਮੁਹੱਬਤ ਕਰਦੀ ਐਂ ਮੈਂਨੂੰ? ਮੈਂ ਕਿਹਾ ਹਾਂ ਕਰਦੀ ਹਾਂ। ਕਹਿੰਦਾ ਕਿੰਨੀ ਕੋ ਕਰਦੀ ਐਂ ਮੁਹੱਬਤ ਮੈਨੂੰ? ਮੈਂ ਕਿਹਾ! ਜਿੰਨੀ ਨਿਸਵਾਰਥ ਭਾਵ ਨਾਲ ਹੋ ਸਕਦੀ ਹੈ। ਕਹਿੰਦਾ ਕਿਵੇਂ ਯਕੀਨ ਕਰ ਲਵਾਂ ਤੈਨੂੰ ਮੁਹੱਬਤ ਹੈ ਮੇਰੇ ਨਾਲ? ਮੈਂ ਕਿਹਾ ਮਨ ਜਾਂ ਨਾ ਮਨ ਇਹ ਤੇਰੇ ਤੇ ਹੈ ਬਸ ਮੈਨੂੰ ਹੈ ਤੇਰੇ ਨਾਲ ਮੈਨੂੰ ਇਹ ਪਤਾ ਹੈ। … Read more
ਇੱਕ ਔਰਤ ਅਤੇ ਮਰਦ
ਇੱਕ ਔਰਤ ਅਤੇ ਮਰਦ ਇੱਕ ਔਰਤ ਬਾਂਝ ਹੋ ਸਕਦੀ ਹੈ, ਪਰ ਮਰਦ ਨਾਮਰਦ ਨਹੀਂ ਹੋ ਸਕਦਾ, ਔਰਤ ਔਰਤ ਨੂੰ ਦਰਦ ਦੇ ਸਕਦੀ ਹੈ , ਪਰ ਮਰਦ ਮਰਦ ਦੇ ਖਿਲਾਫ ਨਹੀਂ ਬੋਲਦਾ, ਔਰਤ ਸਹੁਰੇ ਘਰ ਬੇਇੱਜਤ ਰੋਜ਼ ਹੋ ਸਕਦੀ ਹੈ, ਪਰ ਮਰਦ ਸਹੁਰੇ ਘਰ ਮਜ਼ਾਕ ਵੀ ਨਹੀਂ ਸਹਿ ਸਕਦਾ, ਨੂੰਹ ਸਹੁਰੇ ਘਰ ਗੂੰਗੀ ਬਣ ਸਭ … Read more
ਬੰਜਰ ਜਿਹੀ ਸੀ ਮੇਰੇ ਦਿਲ ਦੀ ਜ਼ਮੀਨ
ਬੰਜਰ ਜਿਹੀ ਸੀ ਮੇਰੇ ਦਿਲ ਦੀ ਜ਼ਮੀਨ ਤੇ ਉੱਪਰ ਤੂੰ ਫੁੱਲ ਸਧਰਾਂ ਬਣ ਖਿੜਿਆ ਏ, ਮਾਰੂਥਲ ਧਰਤ ਵਰਗੀ ਹੋਈ ਪਈ ਰੂਹ ਤੇ ਤੂੰ ਮੀਂਹ ਬਣ ਵਰ੍ਹਿਆ ਏ, ਬੇਰੰਗ ਜਿਹੀ ਹੋ ਗਈ ਸੀ ਜ਼ਿੰਦਗੀ ਮੇਰੀ ਸਾਰੀ ਅੜਿਆ ਤੂੰ ਬਣ ਸੱਤਰੰਗੀ ਪੀਂਘ ਮੇਰੇ ਦਿਲ ਤੇ ਚੜ੍ਹਿਆ ਏ, ਦੁਆ ਕਰਦੀ ਐ ਰੂਹ ਹਰ ਵੇਲੇ ਹੁਣ ਇਹੀ ਤੇਰੇ ਰੰਗਾਂ … Read more
ਅੱਜ ਚੋਦਹ ਤਰੀਕ ਆ
ਅੱਜ ਚੋਦਹ ਅੱਜ ਚੋਦਹ ਤਰੀਕ ਆ, “ਅੰਬਰ” ਤੇਰਾ ਆਪਣਾ, ਬਾਕੀ ਸਭ ਤੇਰੇ ਸ਼ਰੀਕ ਆ, ਤੇਰੇ ਮੂੰਹ ’ਤੇ ਤੇਰੇ ਨੇ, ਮੇਰੇ ਮੂੰਹ ’ਤੇ ਮੇਰੇ ਨੇ, ਠੱਗਣ ਦੇ ਢੰਗ ਇਨ੍ਹਾਂ ਕੋਲ ਬਥੇਰੇ ਨੇ, ਆਸ਼ਕ ਝੂਠੇ ਸਭ ਜੋ ਤੇਰੇ ਨੇ, ਅਸੀਂ ਥੋੜ੍ਹੇ ਜਿਹੇ ਮਜ਼ਬੂਰ ਆ, ਰਹਿੰਦੇ ਭਾਵੇਂ ਥੋੜ੍ਹਾ ਦੂਰ ਆਂ, ਅਸੀਂ ਜੇਬੋਂ ਭਾਵੇਂ ਗਰੀਬ ਆਂ, ਦਿਲੋਂ ਬੜੇ … Read more
ਸਾਉਣ ਮਹੀਨਾ
ਸਾਉਣ ਮਹੀਨਾ ਸਾਉਣ ਮਹੀਨੇ ਚੜ੍ਹਨ ਘਟਾਵਾਂ, ਬੱਦਲ ਛਮ ਛਮ ਵਰ੍ਹਦਾ ਏ। ਵਿੱਚ ਅਸਮਾਨਾਂ ਬਿਜਲੀ ਲਸ਼ਕੇ, ਹਰ ਕੋਈ ਉਸ ਤੋਂ ਡਰਦਾ ਏ। ਮੋਰ ਕਲੈਹਰੀ ਪੈਲਾਂ ਪਾਉਂਦੇ, ਬਾਗੀ ਕੋਇਲਾਂ ਕੂਕਦੀਆਂ। ਖੇਤਾਂ ਦੇ ਵਿੱਚ ਨੱਚਣ ਬਹਾਰਾਂ, ਹਵਾਵਾਂ ਠੰਡੀਆਂ ਸ਼ੂਕਦੀਆਂ। ਹਰ ਪਾਸੇ ਹਰਿਆਲੀ ਦਿਸਦੀ, ਮੌਸਮ ਸੋਹਣਾ ਲੱਗਦਾ ਏ, ਨੀਲਾ ਨੀਲਾ ਅੰਬਰ ਬੱਚਿਓ, ਨਾਲ ਤਾਰਿਆਂ ਫੱਬਦਾ ਏ। ਘਰ ਘਰ ਅੰਦਰ … Read more