ਸਾਨੂੰ ਚਾਹੀਦਾ ਇਨਸਾਫ

5/5 - (45 votes)

ਕਿੰਨੀਆਂ ਘਰਾਂ ਨੂੰ ਲੱਗੀਆਂ ਅੱਗਾਂ, ਕਿੰਨੇ ਘਰੋਂ ਬੇ ਘਰ ਹੋਏ,

ਅੱਧ ਸਾੜੀਆਂ ਲਾਸਾਂ ਕੋਲ,ਬੇ ਵੱਸ ਜੋ ਬੈਹ ਕੇ ਰੋਏ।

ਗਲਾਂ ਚ ਟਾਇਰ ਪਾ ਕੇ ਜੋ ਸਾੜੇ ਬੰਦੀਆ ਦਾ,

ਸਾਨੂੰ ਚਾਹੀਦਾ ਇਨਸਾਫ਼ ਚੌਰਾਸੀ ਵਾਲੇ ਦੰਗਿਆਂ ਦਾ।

=================

ਜੇਹੜੀਆਂ ਲੁੱਟੀਆਂ ਇਜ਼ਤਾਂ, ਜੇਹੜੀਆਂ ਗਈਆਂ ਕੀਮਤੀ ਜਾਨਾਂ,

ਸ਼ਰੇਆਮ ਜੋ,ਟੋਟੇ ਹੋਏ ਤਿਖੀਆਂ ਨਾਲ ਕ੍ਰਿਪਾਨ।

ਲਾ ਵਾਰਿਸਾਂ ਵੰਗੁ ਪਏ ਸ਼ਰੀਰ, ਖ਼ੂਨ ਚ ਰੰਗੀਆਂ ਦਾ ,

ਸਾਨੂੰ ਚਾਹੀਦਾ ਇਨਸਾਫ਼ ਚੌਰਾਸੀ ਵਾਲੇ ਦੰਗਿਆਂ ਦਾ।

=================

ਅਜ਼ੇ ਵੀ ਚੇਤੇ ਸਾਨੂੰ,ਜੋ ਕੈਹਰ ਸਿੱਖਾਂ ਤੇ ਝੁੱਲੇ,

ਚੌਰਾਸੀ ਵਾਲ਼ਾ ਕਾਂਡ ਅਸੀਂ, ਅਜ਼ੇ ਤੱਕ ਨਾ ਭੁੱਲੇ।

ਬਣੀਆ ਕਿਉਂ ਨਾ? ਕੁੱਝ ਵੀ ਹੱਥ ਖ਼ੂਨ ਚ ਰੰਗੀਆਂ ਦਾ,

ਸਾਨੂੰ ਚਾਹੀਦਾ ਇਨਸਾਫ਼ ਚੌਰਾਸੀ ਵਾਲੇ ਦੰਗਿਆਂ ਦਾ

=================

ਜਦੋਂ ਚੇਤੇ ਆਉਂਦੇ ਸੀਨ, ਸਾਡਾ ਖ਼ੂਨ ਖੌਲ ਹੈ ਉਠਦਾ,

ਕਿਉਂ ਮਿਲੀਆ ਨਾ ਇਨਸਾਫ਼ ਅਜੇ, ਭੰਗੁਵਾਂ ਦਾ ਸੱਤਾ ਪੁੱਛਦਾ ?

ਗ਼ੌਰ ਕਿਸੇ ਨਾ ਕੀਤਾ,ਸਾਡੇ ਇਨਸਾਫ਼ ਮੰਗੀਆਂ ਦਾ,

ਸਾਨੂੰ ਚਾਹੀਦਾ ਇਨਸਾਫ਼ ਚੌਰਾਸੀ ਵਾਲੇ ਦੰਗਿਆਂ ਦਾ,

ਕਿਉਂ ਮਿਲਦਾ ਨਹੀਂ ਇਨਸਾਫ਼ ਚੌਰਾਸੀ ਵਾਲੇ ਦੰਗਿਆਂ ਦਾ,

ਕਦੋਂ ਮਿਲੇਗਾ ਇਨਸਾਫ਼ ਚੌਰਾਸੀ ਵਾਲੇ ਦੰਗਿਆਂ ਦਾ|

 

IMG 20220913 WA0082

ਗੀਤਕਾਰ ਸੱਤਾ ਸਿੰਘ (ਭੁੰਗਵਾ ਵਾਲਾ)

ਮੋਬਾਇਲ ਨੰਬਰ-7569954684

1 thought on “ਸਾਨੂੰ ਚਾਹੀਦਾ ਇਨਸਾਫ”

  1. “ਮੇਰੇ ਜਜ਼ਬਾਤ ”
    ਪੰਜਾਬ ਚੌਰਾਸੀ ਦਾ ਦਰਦ ਤੇ ਅਜੋਕੇ ਪੰਜਾਬ ਪੰਜਾਬੀਅਤ ਦੀਆਂ ਪ੍ਰਸਥਿਤੀਆਂ ਨੂੰ ਭਾਵਨਾਤਮਕ ਜਜ਼ਬਾਤਾਂ ਰਾਹੀਂ ਬਿਆਨ ਕਰਦੀਆਂ ਰਚਨਾਵਾਂ ਦੀ ਪੇਸ਼ਕਾਰੀ .. 🙏🙏

    Reply

Leave a Comment