ਅੱਜ ਦੇ ਪੰਜਾਬ ਨੂੰ
ਸਾਡੇ ਸਾਂਝੇ ਭਾਈਚਾਰੇ ਤੇ ਪਿਆਰ ਹੁੰਦੇ ਸੀ । ਰਹਿੰਦੇ ਇੱਕੋ ਵਿਹੜੇ ‘ਕੱਠੇ ਪਰਿਵਾਰ ਹੁੰਦੇ ਸੀ । ਕੇਹਦੀ ਲੱਗ ਗਈ ਨਜ਼ਰ,ਮਹਿਕਦੇ ਗੁਲਾਬ ਨੂੰ । ਵੇਖ-ਵੇਖ ਰੋਣ ਆਉਂਦਾ, ਅੱਜ ਦੇ ਪੰਜਾਬ ਨੂੰ । ਕਾਹਦੀ ਮਿਲੀ ਅਜ਼ਾਦੀ, ਖਿੱਚ’ਤੀ ਲਕੀਰ ਬਈ । ਵੱਖ ਕਰ ਦਿੱਤੇ ਵੀਰਾਂ ਨਾਲੋਂ ਵੀਰ ਬਈ । ਯੁੱਗ ਸਾਇੰਸ ਦੇ ‘ਚ ਕੋਈ ਪੜ੍ਹੇ ਨਾ ਕਿਤਾਬ … Read more
ਦੁੱਧ ਰਿੜਕਣ ਬਹਿਣਾ ਮਾਤਾ ਨੇ
ਦੁੱਧ ਰਿੜਕਣ ਬਹਿਣਾ ਮਾਤਾ ਨੇ ਅੰਮ੍ਰਿਤ ਵੇਲੇ ਹੈ ਨਹਾਉਂਦੀ ਤੜਕੇ । ਉੱਠ’ਗੀ ਮਾਂ ਨਲਕੇ ਤੇ ਡੋਲੂ ਖੜਕੇ । ਤਾਜਾ ਪਾਣੀ ਗੇੜ ਭਰ ਲੈਣਾ ਮਾਤਾ ਨੇ । ਦੁੱਧ ਰਿੜਕਣ ਜਦੋਂ ਬਹਿਣਾ ਮਾਤਾ ਨੇ । ਦਹੀਂ ਵਿੱਚੋਂ ਵੱਖ ਕਰ ਦੇਣੀ ਮੱਖਣੀ । ਖੱਬੇ ਸੱਜੇ ਖਿੱਚ ਇੱਕ ਚਾਲ ਰੱਖਣੀ । ਜੋਰਾਂ ਸ਼ੋਰਾਂ ਨਾਲ ਪੂਰੇ ਡਹਿਣਾ ਮਾਤਾ ਨੇ । … Read more
ਤੇਰੇ ਬਗ਼ੈਰ ਸਾਵਣ
ਮੈਨੂੰ ਰਤਾ ਨਾ ਭਾਇਆ , ਤੇਰੇ ਬਗ਼ੈਰ ਸਾਵਣ । ਪਤਝੜ ਜਿਹਾ ਮਨਾਇਆ , ਤੇਰੇ ਬਗ਼ੈਰ ਸਾਵਣ । ਤੇਰੇ ਬਿਨਾ ਕੀ ਸਾਵਣ , ਸਾਵਣ ਹੈ ਤੂੰ ਮੇਰਾ , ਰੋ – ਰੋ ਅਸਾਂ ਲੰਘਾਇਆ , ਤੇਰੇ ਬਗ਼ੈਰ ਸਾਵਣ । ਤੂੰ ਕੋਲ ਸੈਂ ਤਾਂ ਸਾਵਣ , ਲਗਦਾ ਸੀ ਅਪਣਾ-ਅਪਣਾ , ਸੌਂਕਣ ਦੇ ਵਾਂਗ ਆਇਆ , ਤੇਰੇ ਬਗ਼ੈਰ ਸਾਵਣ … Read more
ਇਸ਼ਕ ਦਾ ਲੇਖਾ
ਸ਼ੁਰੂਆਤੀ ਪੰਨਾ ਮਹੋਬਤ ਪੜ੍ਹਿਆ,ਇਸ਼ਕ ਦਾ ਲੇਖਾ ਅੱਲਾ ਸੰਗ ਜੜ੍ਹਿਆ। ਰਤਾ ਨਾ ਮੈਲ ਮਨ ਅੰਦਰ ਭਰਿਆ,ਜਿੰਦਗੀ ਹੋਈ ਸ਼ੁਕਰਗੁਜਾਰ ਮੈ ਸਾਈਂ ਲੜ੍ਹ ਫੜ੍ਹਿਆ। ਗੌਰਵ ਧਨਸ਼ੁਰੂਆਤੀ ਪੰਨਾ ਮਹੋਬਤ ਪੜ੍ਹਿਆ,ਇਸ਼ਕ ਦਾ ਲੇਖਾ ਅੱਲਾ ਸੰਗ ਜੜ੍ਹਿਆ। ਰਤਾ ਨਾ ਮੈਲ ਮਨ ਅੰਦਰ ਭਰਿਆ,ਜਿੰਦਗੀ ਹੋਈ ਸ਼ੁਕਰਗੁਜਾਰ ਮੈ ਸਾਈਂ ਲੜ੍ਹ ਫੜ੍ਹਿਆ। ਗੌਰਵ ਧੀਮਾਨ
PYAR DA FULL
ਤੂੰ ਚੁੱਪ ਜਹੀ ਮੈ ਕੀ ਕਹਾਂ, ਤੈਨੂੰ ਯਾਦ ਕਰ ਜੀਅ ਖੜ੍ਹਾ। ਵਕ਼ਤ ਦੀ ਕੀਤੀ ਤਾਘ ਨਾ ਪਾਈ, ਹੰਝੂ ਵਹਾ ਕੇ ਮੈ ਕੀ ਕਰਾਂ। ਦਿਲ ਕੱਢ ਗਈ ਦੁੱਖ ਦੱਸ ਕਿਨੂੰ, ਝੂਠੀ ਗਵਾਹੀ ਮੈ ਜੀਅ ਮਰਾਂ। ਸੁਪਨਾ ਅਧੂਰਾ ਛੱਡ ਤੂੰ ਗਈ, ਅਧੂਰੇ ਵਾਦੇ ਕਿਉਂ ਜੜ੍ਹਾਂ। ਪਲਕਾਂ ਵਿਛਾਵਣ ਕਣ ਕਣ ਤੂੰ ਦਿਖੀ, ਤੇਰੀ ਜਾਨ ਨੇ ਸਿਰਫ਼ ਕੀਤਾ ਪਰਾਂ। … Read more