ਸਾਡਾ ਹਾਲ

5/5 - (1 vote)

*ਜੰਮਦਿਆਂ ਦੁੱਖਾਂ ਦੇ ਪਹਾੜ ਦੇਖੇ,

ਕਈ ਜੇਠ ਦੇਖੇ,ਕਈ ਹਾੜ ਦੇਖੇ,

 

*ਇੱਕ-ਇੱਕ ਦਿਨ ਦੁੱਖਾਂ ਨਾਲ਼ ਕਟਿਆ,

ਫਿਰ ਦਿਨ,ਮਹਿਨੇ,ਕਈ ਸਾਲ ਦੇਖੇ,

 

*ਇੱਕ ਧੂਣੀ ਸੀ,ਧੁੱਖਦੀ ਦਿਲ ਅੰਦਰ,

ਚੁੱਲੇ ਤੇ ਬੈਠਿਆਂ ਸੌ-ਸੌ ਖਿਆਲ ਦੇਖੇ,

 

*ਦਿਲ ਦੀਆਂ ਪੀੜਾਂ ਨੂੰ ਦੇ ਕੇ ਝੋਕਾ,

ਅੱਗ ਹਿਜ਼ਰਾਂ ਦੀ,ਅਸੀਂ ਬਾਲ ਦੇਖੇ,

 

*ਰੱਬ ਕੋਲੇ ਐਨੀ ਫੁਰਸਤ ਕਿੱਥੇ,

ਜੋ ਆ ਕੇ ਧਰਤੀ ਤੇ,ਸਾਡਾ ਹਾਲ ਦੇਖੇ,

 

*ਹੱਥੀ ਲਿਪ ਦੇ ਰਹੇ ਅਸੀਂ,ਦੁੱਖਾਂ ਦੀ ਦੇਹਲੀ,

ਕੋਈ ਸਾਡੀ ਜੁਰਤ,ਸਾਡੀ ਮਜਾਲ ਦੇਖੇ,

 

*ਹੁਣ ਧਰਤੀ ਹਿੱਲੇ ਤਾਂ ਡਰ ਨਹੀਂ ਲੱਗਦਾ,

ਅਸੀਂ ਜ਼ਿੰਦਗੀ ਚ,ਐਨੇ ਭੁਚਾਲ ਦੇਖੇ,

 

*ਅਸੀਂ ਭੁੱਲ ਕੇ ਵੀ ਮਾੜਾ,ਨਹੀਂ ਕੀਤਾ ਜਿਹਦਾ,

ਉਹ ਵੀ ਸਾਡੇ ਤੇ ਚੁੱਕਦੇ ਸਵਾਲ ਦੇਖੇ,

 

*ਜਿਹੜੇ ਛੱਡ ਗਏ ਸਾਨੂੰ ਮਾੜੇ ਸਮੇਂ,

ਚੰਗੇ ਸਮੇਂ ਚ ਕਰਦੇ ਮਲਾਲ ਦੇਖੇ,

 

*ਜਿਹੜੇ ਆਖਦੇ ਸੀ ਲਾਲੀ ਮਰ-ਮੁੱਕ ਜਾਣਾ,

ਉਹ ਸਾਡੇ ਚਿਹਰੇ ਤੇ ਆ ਕੇ ਜਲਾਲ ਦੇਖੇ,

ਉਹ ਸਾਡੇ ਚਿਹਰੇ ਤੇ………..

Paramjit lalli

 

 

 

 

💥ਪਰਮਜੀਤ ਲਾਲੀ 💥

☎️9896244038☎️

Leave a Comment